Friday, 14 September 2012

ਸੱਭ ਤੋਂ ਵੱਡੇ ਗਪੌੜੇ


ਦੁਨੀਆਂ ਦੇ ਸੱਭ ਤੋਂ ਵੱਡੇ ਸੱਚ ਦੀ ਹਜੂਰੀ ਵਿਚ ਬੈਠ ਕੇ ਸੱਭ ਤੋਂ ਵੱਡੀਆਂ ਗੱਪਾਂ - ਸਤਿਨਾਮ ਸਿੰਘ ਮੌਂਟਰੀਅਲ 514-219-2525 ਜਿਥੇ ਅੱਜ ਦੁਨੀਆਂ ਦੇ ਬੜੇ 2 ਧਰਮਾਂ ਦੀਆਂ ਗੱਪਾਂ ਵਗਿਆਨ ਦੀ ਤਰੱਕੀ ਨਾਲ ਸਾਹਮਣੇ ਆ ਰਹੀਆਂ ਹਨ, ਉਥੇ ਸਿੱਖਾਂ ਲਈ ਇਸ ਗੱਲ ਦੀ ਖੁਸ਼ੀ ਹੈ, ਕਿ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅੱਜ ਤੱਕਕੋਈ ਚੈਲਿੰਜ ਨਹੀਂ ਕਰ ਸਕਿਆ ਅਤੇ ਨਾਂ ਹੀ ਕਦੇ ਕੋਈ ਕਰ ਸਕੇਗਾ। ਪਰ ਉਥੇ ਅੱਜ ਸਿੱਖਾਂ ਲਈਦੁੱਖ ਦੀ ਗੱਲ ਇਹ ਹੈਕਿ ਇਨ੍ਹਾਂ ਅਖੌਤੀ ਸੰਤਾਂ ਬਾਬਿਆਂ ਵਲੋਂ ਲੰਬੇ ਲੰਬੇ ਚੋਲ੍ਹੇ ਪਾਕੇ, ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੈਠ ਕੇ, ਕੀਰਤਨ ਦੇ ਨਾਂ 'ਤੇ ਸੱਭ ਤੋਂ ਵੱਡਾਕੁਫਰ ਤੋਲਿਆ ਜਾਂਦਾ ਹੈ, ਸੱਭ ਤੋਂ ਵੱਡੇ ਗਪੌੜੇ ਮਾਰੇ ਜਾਂਦੇ ਹਨ। ਪ੍ਹੜੋ ਜੀ ਇਨ੍ਹਾਂ ਅਖੌਤੀ ਸਾਧਾਂ ਵਲੋਂ ਸਟੇਜਾਂ ਤੇ ਮਾਰੇ ਜਾਂਦੇ ਕੁੱਝ ਕੁ ਗਪੌੜੇ: 1. ਇੰਗਲੈਂਡ ਦੀ ਰਾਣੀ ਵਿਕਟੋਰੀਆ ਪਿਛਲੇ ਜਨਮ ਵਿਚ ਇਕ ਸਾਧ ਹਰਨਾਮ ਸਿਉਂ ਭੁਚੋਂ ਵਾਲਿਆਂ ਦੇ ਡੇਰੇ ਦੀ ਕੁੱਤੀ ਸੀ 2. ਹਿਟਲਰ ਦੀ ਮੌਤ ਇਕ ਇਕ ਸਾਧ ਹਰਨਾਮ ਸਿਉਂ ਦੇ ਧਰਤੀ ਤੇ ਹੱਥ ਮਾਰਨ ਅਤੇ ਮਰ ਜਾ ਕਹਿਣ ਨਾਲ ਹੋਈ 3. ਗੁਰੂ ਗੋਬਿੰਦ ਸਿੰਘ ਜੀ ਨੇ ਇਕ ਰਾਜੇ ਨੂੰ ਇਹ ਪੁਛਿਆ ਕਿ ਪਿਛਲੇ ਸੱਤ ਦਿਨ ਤੋਂ ਕਿਸੀ ਰਾਣੀ ਦੀ ਸੇਜ ਮਾਣੀ ਹੈ ਕਿ ਨਹੀਂ 4. ਇਕ ਸਾਧ ਈਸ਼ਰ ਸਿਉਂ ਨੇ 3 ਅਪਰਾਧੀਆਂ ਦੀ ਸੰਪਟ ਪਾਠ ਨਾਲ ਫਾਂਸੀ ਦੀ ਸਜ਼ਾ ਅਤੇ ਉਮਰ ਕੈਦ ਕੱਟ ਦਿਤੀ 5. ਇਕ ਸਾਧ ਹਰਨਾਮ ਸਿਉ ਦੇ ਗੜਵਈ ਨੇ ਇਕ ਬੀਬੀ ਦੇ ਬੱਚਾ ਪੇਟ ਵਿਚ ਹੀ ਸ਼ਰਾਪ ਦੇ ਕੇ ਸੁਕਾ ਦਿਤਾ 6. ਇਕ ਸਾਧ ਕਿਰਪਾਲ ਸਿਉਂ ਛੰਨਾਂ ਵਾਲੇ ਦੇ 18 ਮੀਟਰ ਦੇ ਕਛਿਹਰੇ ਦੇ ਅੱਜ ਵੀ ਦਰਸ਼ਨ ਕੀਤੇ ਜਾ ਸਕਦੇ ਹਨ 7. ਇਕ ਬੀਬੀ ਦਾ ਪਤੀ ਮਰ ਗਿਆ ਉਸ ਨੇ ਜੱਤਸੱਤ ਦੀ ਤਾਕਤ ਨਾਲ 7 ਦਿਨ ਸੂਰਜ ਹੀ ਨਹੀਂ ਚੜਨ ਦਿਤਾ 8. ਗੁਰੂ ਨਾਨਕ ਜੀ ਨੇ 6 ਮਹੀਨੇ ਦੇ ਮਰੇ ਕੁੱਤੇ ਦਾ ਕਰੰਗ ਜਿਉਂਦਾ ਕਰ ਦਿਤਾ ਅਤੇ ਬੰਦੇ ਦੀ ਬੋਲੀ ਬਲਵਾਈ 9. ਪੰਜਾਂ ਪਿਆਰਿਆਂ ਦੇ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ (ਗਲਤੀ ਨਾਲ) ਇਕ ਦੂਜੇ ਦੇ ਸਿਰ ਨੂੰ ਜੋੜ ਦਿਤੇ 10. ਇਕ ਸਾਧ ਨੇ ਪਾਣੀ ਦਾ ਜੱਗ ਅਪਣੇ ਤੇ ਪਾਇਆ ਗੁਰੂ ਗਰੰਥ ਸਾਹਿਬ ਜੀ ਦੇ ਰੁਮਾਲੇ ਗਿੱਲੇ ਹੋ ਗਏ ਜੇ ਇਹ ਅਖੌਤੀ ਸਾਧ ਇਹੋ ਜਹੀਆਂ ਗਪੌੜਾਂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਮਾਰਨੋ ਨਾਂ ਹਟੇ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਦੁਨੀਆਂ ਦੇ ਲੋਕ ਸਿੱਖ ਧਰਮ ਨੂੰ ਇਕ ਮਹਾਂ ਗਪੌੜੀ ਧਰਮ ਦਾ ਖਿਤਾਬ ਦੇ ਦੇਣਗੇ।

No comments:

Post a Comment