Tuesday, 18 September 2012
ਮੌਤ ਦਾ ਮਾਤਮ
ਬਾਬਾ ਫੌਜਾ ਸਿੰਘ ਦਾ 12 ਕੁ ਸਾਲ ਦਾ ਬੇਟਾ ਜਦ ਸਕੂਲ ਤੋਂ ਆਇਆ, ਹਾਲੇ ਉਸ ਬੈਗ ਵੀ ਨਹੀਂ ਸੀ ਰੱਖਿਆ ਤੇ ਕਹਿਣ ਲਗਾ ਕਿ ਪਾਪਾ! ਇੰਡੀਆ ਜਿੱਤ ਗਿਆ! ਉਹ ਗੱਲ ਕ੍ਰਿਕਟ ਦੀ ਕਰ ਰਿਹਾ ਸੀ।
ਤੈਨੂੰ ਕੋਈ ਖੁਸ਼ੀ ਹੋਈ? ਬਾਬਾ ਪੁੱਛਦਾ ਹੈ। ਨਹੀਂ ਪਾਪਾ, ਮੈਂ ਤਾਂ ਖ਼ਬਰ ਹੀ ਦੱਸੀ, ਕਿਉਂਕਿ ਸਾਡੇ ਸਕੂਲ ਅਪਣੇ ਪੰਜਾਬੀ ਮੁੰਡੇ ਸਾਰੇ ਬੜੇ ਖੁਸ਼ ਅਤੇ ਹਰੇਕ ਦੇ ਮੂੰਹ ਤੇ ਇਹੀ ਖ਼ਬਰ ਸੀ। ਚਲ ਆ ਤੈਨੂੰ ਮੈਂ ਵੀ ਇੱਕ ਖ਼ਬਰ ਦੱਸਾਂ। ਬਾਬੇ ਨੇ ‘ਖਾਲਸਾ ਨਿਊਜ’ ਤੇ ਸਿੱਖ ਦੀ ਜਦ ਫਾਸ਼ੀ ਜ਼ਹਿਨੀਅਤ ਵਾਲੇ, ਹਿੰਦੂ ਅਫਸਰ ਵਲੋਂ ਲਾਹੀ ਜਾ ਰਹੀ ਪੱਗ ਦਿਖਾਈ, ਤਾਂ ਜਵਾਨ ਹੋ ਰਿਹਾ ਬੇਟਾ ਪਹਿਲਾਂ ਕੁੱਝ ਚਿਰ ਚੁੱਪ ਕਾ ਰਿਹਾ, ਤੇ ਫਿਰ ਕਹਿਣ ਲੱਗਾ ਪਾਪਾ ਇਸ ਨੂੰ ਕਿਸੇ ਨੇ ਗੋਲੀਂ ਨਹੀ ਮਾਰੀ? ਨਹੀਂ ਪੁੱਤਰ! ਸਿੱਖ ਹਾਲੇ ਚਲੀਸੇ ਕੱਟਣ ਵਿੱਚ ਤੇ ਅੱਖਾਂ ਮੀਚ ਬੱਤੀਆਂ ਬੰਦ ਕਰੀ, ਬੇਸੁਰੇ ਜਿਹੇ ਵਾਜੇ ਨਾਲ ‘ਸਿਮਰਨ’ ਕਰਨ ਵਿੱਚ ‘ਬਿੱਜੀ’ ਹਨ। ਨਾਲੇ ਹਾਲੇ ਬੇਟੇ ਸਾਡੇ ‘ਮਹਾਂਪੁਰਖਾਂ’ ਦੀਆਂ ਕੋਤਰੀਆਂ ਵੀ ਤੇ ਰਹਿੰਦੀਆਂ ਹਨ, ਹਾਲੇ ਕਿੰਨੇ ਸੰਪਟ ਪਾਠਾਂ ਦੇ ਭੋਗ ਪਾਉਣ ਵਾਲੇ ਪਏ ਹਨ। ਪੱਗ ਦਾ ਕੀ ਏ ਇਹ ਤਾਂ ਨਿੱਤ ਲਹਿੰਦੀ। ਪਰ ਜਾਹ ਪੁੱਤਰ ਖੇਡ ਮੱਲ ਤੈਨੂੰ ਹਾਲੇ ਪੂਰੀ ਸਮਝ ਨਹੀਂ ਆਉਣੀ। ਤੇ ਬਾਬੇ ਦਾ ਮਨ ਭਰ ਆਇਆ। ਉਹ ਕਹਿਣ ਲਗਾ ਕਿ ਪਾਪਾ ਤੁਸੀਂ ‘ਇਮੋਸ਼ਨਲ’ ਕਿਉਂ ਹੋ ਗਏ। ਬਾਬਾ ਕਹਿਣ ਲੱਗਾ ‘ਇਮੋਸ਼ਨਲ’ ਨਹੀਂ ਬੇਟਾ, ਮੈਂ ਤਾਂ ਅਪਣੀ ਮੌਤ ਦਾ ਮਾਤਮ ਮਨਾ ਰਿਹਾ ਹਾਂ। ਮੈਂ ਨਹੀਂ ਪੂਰੀ ਕੌਮ ਮਨਾ ਰਹੀ ਹੈ, ਮੂਹਾਂ ਤੇ ਤਿਰੰਗੇ ਦੇ ਟੈਟੂ ਲਾ ਕੇ ਤੇ ਭੰਗੜੇ ਪਾ ਕੇ...? ਜਾਂ ਕੁੱਝ ਟੱਲੀਆਂ, ਚਿਮਟੇ ਅਤੇ ਢੋਲਕੀਆਂ ਖੜਕਾ ਕੇ..?ਬੇਸ਼ਰਮ, ਬੇਗੈਰਤ, ਬੇਹਯਾ ਕਿਸੇ ਥਾਂ ਦੇ। ਗੁਰਦੇਵ ਸਿੰਘ ਸੱਧੇਵਾਲੀਆ
Subscribe to:
Post Comments (Atom)
No comments:
Post a Comment