ਬਾਅਦ ੳਕਿਤ ਲੜਕੀ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਗਈ । ਦੂਜੀ ਖਬਰ ਦੇ ਸਿਰਲੇਖ ‘Minor Gangrape in Patna, Video Upload on Net’ ‘ਮਾਈਨਰ ਗੈਂਗਰੇਪਡ ਇੰਨ ਪਟਨਾ, ਵੀਡੀਉ ਅੱਪਲੋਡ ਔਨ ਨੈੱਟ’ ਦੇ ਅਨੁਸਾਰ ਬਿਹਾਰ ਵਿਖੇ ਇੱਕ 17 ਸਾਲ ਦੀ ਲੜਕੀ ਦਾ ਉਸਦੇ ਸਾਬਕਾ ਕਲਾਸਮੇਟ ਨੇ 4 ਹੋਰਾਂ ਨਾਲ ਰਲ ਕੇ ਉਕਤ ਲੜਕੀ ਨਾਲ ਰੇਪ ਕਰਨ ਦੇ ਨਾਲ ਉਸਦਾ ਵੀਡੀਉ ਫਿਲਮਾਇਆ ਅਤੇ ਨੈੱਟ ਤੇ ਅੱਪਲੋਡ ਕਰ ਦਿੱਤਾ ਗਿਆ, ਉਥੋਂ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਉਕਤ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਗਏ ਸਨ। ਤੀਸਰੀ ਖਬਰ ਵੀ ਇਸੇ ਖਬਰ ਦੇ ਹੇਠਾਂ ‘Rape, Student Ends Life’ ‘ਰੇਪ, ਸਟੂਡੈਂਟ ਐਂਡਸ ਲਈਫ’ ਦੇ ਮੁਤਾਬਿਕ ਚੇਨਈ ਤੋਂ 180 ਕਿਲੋਮੀਟਰ ਦੂਰ ਚੇਨਗਮ ਇਲਾਕੇ ਵਿੱਚ ਇੱਕ 22 ਸਾਲਾ ਲੜਕੀ ਦੇ ਨਹਾਉਂਦੀ ਦਾਅਸ਼ਲੀਲ ਐੱਮ.ਐੱਮ.ਐੱਸ ਉਸਦੇ ਰਿਸ਼ਤੇਦਾਰ ਲੜਕੇ ਵੱਲੋਂ ਹੀ ਬਣਾ ਕੇ, ਉਸ ਨੂੰ ਬਲੈਕ ਮੇਲ ਕਰਦਾ ਰਿਹਾ ਤੇ ਬਾਅਦ ਵਿੱਚ ਨੈੱਟ ਤੇ ਪਾ ਦਿੱਤਾ, ਜਿਸ ਤੋਂ ਦੁੱਖੀ ਹੋ ਕੇ ਉਕਤ ਲੜਕੀ ਨੇ ਖੁਦਕੁਸ਼ੀ ਨੋਟ ਲਿਖ ਕੇ ਆਤਮਹੱਤਿਆ ਕਰ ਲਈ। ਇਸ ਤਰਹਾਂ ਇਹੋ ਜਿਹੀਆਂ ਵਹਿਸ਼ੀਪੁਣੇ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ, ਪਰ ਸਵਾਲ ਇਹ ਹੈ ਕਿ ਇਸ ਸੱਭ ਲਈ ਜਿੰਮੇਵਾਰ ਕੌਣ ਹੈ ? ਬੇਸ਼ੱਕ ਇਸਪਿੱਛੇ ਘਟੀਆ ਸੋਚ ਹੀ ਕੰਮ ਕਰਦੀ ਹੈ, ਪਰ ਇਸ ਗੰਦੀ ਸੋਚ ਨੂੰ ਬੜਾਵਾ ਦੇਣ ਵਿੱਚ ਕੀ ਸਾਡਾ ਇਲੈਕਟ੍ਰਿਨੋਕ ਮੀਡੀਆ, ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਦਿਖਾਏ ਜਾ ਰਹੇ ਬੋਲਡ ਸੀਨ, ਅਸ਼ਲੀਲ ਦ੍ਰਿਸ਼, ਡਰਟੀ, ਜਿਸਮ ਵਰਗੀਆਂ ਫਿਲਮਾਂ ਦਾ ਨਿਰਮਾਣ, ਤੇ ਹੁਣ ਪੰਜਾਬ ਵਿੱਚ ਵੀ ਅਸ਼ਲੀਲ ਗਾਈਕੀ ਦਾ ਪਾਸਾਰਾ ਵੱਧਣਾ ਆਦਿਕ, ਕੀ (?) ਭਵਿੱਖ ਵਿੱਚਇਹੋ ਜਿਹੀਆਂ ਹੋਰ ਬੇਅੰਤ ਘਟਨਾਵਾਂ ਆਪਣੀ ਕੁੱਖ ਵਿੱਚ ਨਹੀਂ ਸਮਾਈ ਬੈਠਾ। ਇਹੋ ਜਿਹੀਆਂ ਫਿਲਮਾਂ, ਗੀਤਾਂ ਦੇ ਵਿਡੀਉ ਫਿਲ਼ਮਾਂਕਣ ਸਬੰਧੀ ਕੁੱਝ ਵਿਸ਼ੇਸ਼ ਕਾਇਦੇ ਕਾਨੂੰਨ ਹੋਣੇ ਚਾਹੀਦੇ ਹਨ, ਔਰ ਇਹਨਾਂ ਤੋਂ ਪ੍ਰੇਰਿਤ ਹੋ ਕੇ ਵਹਿਸ਼ੀਪਣੁ ਨੂੰ ਅੰਜਾਮ ਦੇਣ ਵਾਲੇ ਇਨਸਾਨੀ ਜਾਨਵਾਰਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਪ੍ਰਕਿਰਿਆ ਹੋਣੀ ਚਾਹੀਦੀ ਹੈ, ਜੋ ਰਸਤੇ ਵਿੱਚ ਜਾ ਰਹੀ ਕਿਸੇ ਵੀ ਲੜਕੀ ਨੂੰ ਆਪਣੀ ਵਾਸਣਾ ਦਾ ਸ਼ਿਕਾਰ ਬਨਾਉਣ ਤੋਂ ਗੁਰੇਜ ਨਹੀਂ ਕਰਦੇ। ਜਾਂ ਫਿਰ ਇਹ ਮੰਨ ਲਿਆਂ ਜਾਵੇ ਕਿ ਭਾਰਤ ਵਿੱਚ ਔਰਤ ਸੇਫ ਨਹੀਂ ?? - ਇਕਵਾਕ ਸਿੰਘ ਪੱਟੀ ਮੈਨੇਜਿੰਗ ਡਾਇਰੈਕਟਰ
ਰਤਨ ਇੰਸਟੀਚਿਊਟ ਆਫ ਐਜੁਕੇਸ਼ਨ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ. 98150 24920
No comments:
Post a Comment